Tuesday, May 14, 2024

Fatehgarh Sahib

ਫਤਿਹਗੜ੍ਹ ਸਾਹਿਬ ਜ਼ਿਲੇ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਖੇਡਾਂ ਵਿੱਚ ਦਿਖਾਉਣਗੇ ਜੌਹਰ

ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਜਿੱਥੇ ਵੱਖ-ਵੱਖ ਖੇਡਾਂ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਵੈਟਰਨ ਖਿਡਾਰੀ ਜੌਹਰ ਦਿਖਾ ਰਹੇ ਹਨ ਉਥੇ ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ ਇਕ ਪਰਿਵਾਰ ਅਜਿਹਾ ਵੀ ਹੈ ਜਿਸ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਪਤੀ-ਪਤਨੀ ਅਤੇ ਦਾਦਾ-ਪੋਤਾ ਹਿੱਸਾ ਲੈ ਰਹੇ ਹਨ।

ਪੰਜੋਲੀ ਕਲਾਂ ਵਿਖੇ ਮਨਾਇਆ ਗਿਆ ਪੰਜਾਬ ਐਂਡ ਸਿੰਧ ਬੈਂਕ ਦਾ 114ਵਾਂ ਸਥਾਪਨਾ ਦਿਵਸ

ਅੱਜ ਪੰਜਾਬ ਐਂਡ ਸਿੰਧ ਬੈਂਕ ਦਾ 114ਵਾਂ ਸਥਾਪਨਾ ਦਿਵਸ ਬੈੰਕ ਮੈਨੇਜਰ ਸ੍ਰੀ ਪ੍ਰਿੰਸ ਪਟਿਆਲਾ ਜੀ  ਦੀ ਅਗਵਾਈ ਵਿਚ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਇਲਾਕੇ ਭਰ ਦੇ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿੱਚ ਬੈੰਕ ਦੀ ਸਾਖਾ ਪੰਜੋਲੀ ਕਲਾਂ ਵਿਖੇ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਸੁਹੰਜਣੇ ਦਾ ਗੁਣਕਾਰੀ ਬੂਟਾ ਲਗਾਇਆ ਗਿਆ, ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਇਸ ਦਿਵਸ ਮੌਕੇ ਬੋਲਦਿਆਂ ਮੈਨੇਜਰ ਪ੍ਰਿੰਸ ਜੀ ਨੇ ਦੱਸਿਆ ਕਿ  24 ਜੂਨ 1908 ਨੂੰ ਭਾਈ ਵੀਰ ਸਿੰਘ, ਸ. ਸੁੰਦਰ ਸਿੰਘ ਮਜੀਠਾ ਅਤੇ ਸਰਦਾਰ ਤਰਲੋਚਨ ਸਿੰਘ ਨੇ ਪੰਜਾਬ ਅਤੇ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ ਉਸ ਦਿਨ ਤੋਂ ਅੱਜ ਤਕ ਲਗਾਤਾਰ ਬੈਂਕ ਆਮ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਹੈ।